ਤਿਉਹਾਰਾਂ ਮੌਕੇ ਸ਼ਹਿਰ ਵਾਸੀਆਂ ਨੇ ਦਿਖਾਈ ਭਾਈਚਾਰਕ ਸਾਂਝ,ਰਾਮਲੀਲਾ ਚ ਸਥਾਪਿਤ ਕੀਤੀ ਮਹਾਰਿਸ਼ੀ ਵਾਲਮੀਕ ਜੀ ਦੀ ਅਖੰਡ ਜੋਤ
ਤਿਉਹਾਰਾਂ ਮੌਕੇ ਸ਼ਹਿਰ ਵਾਸੀਆਂ ਨੇ ਦਿਖਾਈ ਭਾਈਚਾਰਕ ਸਾਂਝ,ਰਾਮਲੀਲਾ ਚ ਸਥਾਪਿਤ ਕੀਤੀ ਮਹਾਰਿਸ਼ੀ ਵਾਲਮੀਕ ਜੀ ਦੀ ਅਖੰਡ ਜੋਤ
ਤਿਉਹਾਰਾਂ ਮੌਕੇ ਸ਼ਹਿਰ ਵਾਸੀਆਂ ਨੇ ਦਿਖਾਈ ਭਾਈਚਾਰਕ ਸਾਂਝ,ਰਾਮਲੀਲਾ ਚ ਸਥਾਪਿਤ ਕੀਤੀ ਮਹਾਰਿਸ਼ੀ ਵਾਲਮੀਕ ਜੀ ਦੀ ਅਖੰਡ ਜੋਤ ਕਪੂਰਥਲਾ 6 ਅਕਤੂਬਰ ਪਰਮਿਲਾ ਟੰਡਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਵੱਲੋਂ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਗਈ ਹੈ।ਦੱਸ ਦਈਏ ਕਿ ਵਿਰਾਸਤੀ ਸ਼ਹਿਰ ਵਿਖੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਪਰ ਇਸ ਵਾਰ ਕਪੂਰਥਲਾ ਦੇ ਵਿੱਚ ਇੱਕ ਨਵੇਕਲਾ ਉਪਰਾਲਾ ਵੇਖਣ ਨੂੰ ਮਿਲਿਆ ਹੈ।ਜਿੱਥੇ ਕਿ ਸ਼੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਿਹਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਸ਼ਤੀਸ਼ ਸ਼ਰਮਾ,ਰਾਜੇਸ਼ ਸੂਰੀ,ਰਾਜਿੰਦਰ ਵਰਮਾ,ਪਵਨ ਕਾਲੀਆ, ਬਿਸ਼ਮਬਰ ਦਾਸ ਤੇ ਪੁਲਕਿਤ ਸੂਰੀ ਵਲੋਂ ਧਾਰਮਿਕ ਸੰਸਥਾਵਾਂ ਦੇ ਨਾਲ ਇੱਕ ਮੀਟਿੰਗ ਕਰਕੇ ਭਗਵਾਨ ਸ੍ਰੀ ਵਾਲਮੀਕ ਜੀ ਦੇ ਅੰਮ੍ਰਿਤਸਰ ਵਿਖੇ ਪਾਵਨ ਤੀਰਥ ਸਥਾਨ ਰਾਮ ਤੀਰਥ ਤੋਂ ਅਖੰਡ ਜੋਤ ਲਿਆਂਦੀ ਗਈ।ਜਿਸ ਨੂੰ ਹੁਣ ਰਾਮਲੀਲਾ ਦੌਰਾਨ ਸਥਾਪਿਤ ਕੀਤਾ ਗਿਆ ਹੈ।ਇਸ ਦੌਰਾਨ ਮੰਦਰ ਧਰਮ ਸਭਾ ਵਿਖੇ ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮ੍ਰਿਤਸਰ ਤੋਂ ਲਿਆਂਦੀ ਸ੍ਰੀ ਅਖੰਡ ਜੋਤੀ ਦੇ ਦਰਸ਼ਨ ਕਰਨ ਲਈ ਵਾਲਮੀਕਿ ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਦਰਸ਼ਨ ਕੀਤੇ ਤੇ ਇਸ ਪਹਿਲ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਹ ਪਹਿਲ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰੇਗੀ।ਦਰਅਸਲ ਰਾਮਲੀਲਾ ਦੇ ਮੰਚਨ ਦੌਰਾਨ ਜੋਤ ਨੂੰ 10 ਦਿਨਾਂ ਦੇ ਲਈ ਸਥਾਪਿਤ ਕੀਤਾ ਜਾ ਰਿਹਾ ਹੈ। ਪੂਰਨ ਵਿਧੀਵਤ ਤਰੀਕੇ ਦੇ ਨਾਲ ਇਸ ਦੀ ਪੂਜਾ ਅਰਚਨਾ ਵੀ ਕੀਤੀ ਜਾਂਦੀ ਰਹੇਗੀ ਤੇ ਨਾਲ ਹੀ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਜੀਵਨ ਬਾਰੇ ਤੇ ਉਹਨਾਂ ਵੱਲੋਂ ਮਨੁੱਖਤਾ ਲਈ ਦਿੱਤੇ ਸੰਦੇਸ਼ ਨੂੰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ।ਇਸ ਦੌਰਾਨ ਗੱਲਬਾਤ ਕਰਦਿਆਂ ਵਾਲਮੀਕਿ ਸਮਾਜ ਦੇ ਵਿਕਾਸ ਮੋਮੀ,ਕੋਮਲ ਸਹੋਤਾ,ਰੋਸ਼ਨ ਲਾਲ ਸੱਭਰਵਾਲ ਤੇ ਚਰਨਜੀਤ ਹੰਸ ਨੇ ਦੱਸਿਆ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿੱਥੇ ਭਗਵਾਨ ਰਾਮ ਚੰਦਰ ਦੇ ਜੀਵਨ ਬਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ,ਉੱਥੇ ਹੀ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਜੀਵਨ ਬਾਰੇ ਵੀ ਨਵੀਂ ਪੀੜੀ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਅਖੰਡ ਜੋਤ ਦਾ ਕਪੂਰਥਲਾ ਵਿਖੇ ਲਿਆਉਣ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਢੋਲ ਨਗਾਰਿਆਂ ਦੇ ਨਾਲ ਜੋਤ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਵਿਆਹ ਦੀ ਸ਼ੋਭਾ ਯਾਤਰਾ ਦੇ ਵਿੱਚ ਵੀ ਸਥਾਪਿਤ ਕੀਤਾ ਗਿਆ।ਇਸ ਦਾ ਸਵਾਗਤ ਕਰਦਿਆਂ ਭਗਤਾਂ ਦੇ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲੀ।ਇਸ ਮੌਕੇ ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਜਿਨਾਂ ਨੇ ਬਦੀ ਤੇ ਨੇਕੀ ਦੀ ਜਿੱਤ ਦਾ ਸੁਨੇਹਾ ਆਪਣੇ ਮਹਾਨ ਗ੍ਰੰਥ ਰਾਮਾਇਣ’l ਦੇ ਰਾਹੀਂ ਦਿੱਤਾ।ਉਨਾਂ ਦੁਆਰਾ ਰਚਿਤ ਰਾਮਾਇਣ ਮਨੁੱਖੀ ਕਦਰਾਂ-ਕੀਮਤਾਂ ਦੀ ਇਕ ਸ਼ਾਹਕਾਰ ਰਚਨਾ ਹੈ।ਉਨ੍ਹਾਂਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਇਹ ਮਹਾਨ ਗ੍ਰੰਥ ਸਦੀਆਂ ਤੋਂ ਲੋਕਾਂ ਨੂੰ ਆਦਰਸ਼ ਜਿੰਦਗੀ ਜਿਊਣ ਅਤੇ ਨੈਤਿਕਤਾ ਤੇ ਚੱਲਣ ਦਾ ਸੁਨੇਹਾ ਦੇ ਰਿਹਾ ਹੈ।ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ ਆਦਰਸ਼ ਵਿਅਕਤੀ,ਆਦਰਸ਼ ਰਾਜਾ ਦੇ ਸਬੰਧ ਵਿਚ ਬੜਾਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਗਏ ਮਾਰਗ ਦੇ ਅਨੁਸਾਰ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਆਪਸੀ ਭਾਈਚਾਰਕ ਸਾਂਝ,ਸਦਭਾਵਨਾ ਅਤੇ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ
Like
Dislike
Love
Angry
Sad
Funny
Pray
'Trump Tracker: Tulsi Gabbard's Surprising Appointment as US Intelligence Chief
November 14, 20249th Ayurveda Day in Melbourne: A Celebration of Ayurvedic Innovations and Global Health Impact
November 10, 2024🍪 We Value Your Privacy and Experience Hi there! We use cookies to enhance your browsing experience, provide personalized content, and analyze site traffic. By continuing to use our site, you consent to our use of cookies.
Comments 0